¡Sorpréndeme!

Harbhajan Maan | Harbhajan Maan ਨੇ Youtube ਚੈਨਲ ਨੂੰ ਭੇਜਿਆ ਮਾਨਹਾਣੀ ਨੋਟਿਸ | Oneindia Punjabi

2025-03-02 0 Dailymotion

ਹਰਭਰਜਨ ਮਾਨ ਨੇ Youtube ਚੈਨਲ ਨੂੰ ਭੇਜਿਆ ਨੋਟਿਸ
ਉਹਨਾਂ ਦੀ ਧੀ ਬਾਰੇ ਚੈਨਲ 'ਤੇ....


ਪ੍ਰਸਿੱਧ ਪੰਜਾਬੀ ਗਾਇਕ Harbhajan Maan ਨੇ ਇਕ ਯੂ-ਟਿਊਬ ਚੈਨਲ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਸ਼ੁਰੂਆਤ ਕਰ ਦਿੱਤੀ ਹੈ। ਦਰਅਸਲ ਉਕਤ ਚੈਨਲ ਵੱਲੋਂ ਹਰਭਜਨ ਮਾਨ ਦੀ ਧੀ ਬਾਰੇ ਝੂਠੀ ਤੇ ਅਪਮਾਨਜਨਕ ਖ਼ਬਰ ਚਲਾਈ ਗਈ ਸੀ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਤੇ ਬਹੁਤ ਬੁਰਾ ਪ੍ਰਭਾਵ ਪਿਆ। ਹੁਣ Harbhajan Maan ਨੇ ਐਕਸ਼ਨ ਲੈਂਦੇ ਹੋਏ ਯੂ ਟਿਊਬ ਚੈਨਲ ਨੂੰ ਲੀਗਲ ਨੋਟਿਸ ਭੇਜਿਆਂ ਹੈ। ਇਸ ਸਬੰਧੀ ਹਰਭਜਨ ਮਾਨ ਨੇ ਸਖ਼ਤ ਲਹਿਜ਼ੇ 'ਚ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਪਰਿਵਾਰ ਦੀ ਇੱਜ਼ਤ ਤੇ ਹਮਲਾ ਬਰਦਾਸ਼ਤ ਨਹੀਂ ਕਰਨਗੇ । ਇਸ ਦੇ ਨਾਲ ਹੀ ਉਨ੍ਹਾਂ ਪ੍ਰਸ਼ਾਸਨ ਤੋਂ ਉਕਤ ਚੈਨਲ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੱਸ ਦਈਏ ਕਿ Harbhajan Maan ਦੇ ਵਕੀਲ ਐਡਵੋਕੇਟ ਰਾਜੀਵ ਮਲਹੋਤਰਾ ਨੇ ਦੱਸਿਆ ਕਿ ਸਬੰਧਿਤ ਯੂ ਟਿਊਬ ਚੈਨਲ ਖ਼ਿਲਾਫ਼ ਸਿਵਲ ਤੇ ਕਰਿਮਨਲ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮਾਮਲੇ ਸੰਬੰਧੀ ਨੈਸ਼ਨਲ ਕਮਿਸ਼ਨ ਫ਼ਾਰ ਵੁਮੈਨ ਤੇ ਸਟੇਟ ਕਮਿਸ਼ਨ ਫ਼ਾਰ ਵੁਮੈਨ ਵਿਚ ਵੀ ਸ਼ਿਕਾਇਤ ਦਰਜ ਕਰਾਈ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਉਕਤ ਚੈਨਲ ਖ਼ਿਲਾਫ਼ ਆਈ ਪੀ ਸੀ ਦੀਆਂ ਧਾਰਾਵਾਂ 354, 420, 467, 468, 471, ਅਤੇ 120 ਅਧੀਨ ਕਾਰਵਾਈ ਦੀ ਮੰਗ ਕੀਤੀ ਜਾਵੇਗੀ ।








#HarbhajanMann #LegalNotice #YouTube #FamilyPrivacy #HarbhajanMannDaughter #LegalAction #PunjabiNews #PrivacyRights #YouTubeControversy #latestnews #trendingnews #updatenews #newspunjab #punjabnews #oneindiapunjabi

~PR.182~